ਜੁਲਾਈ 2026
Error 0x800f0922
Microsoft ਨੇ 9 ਜੂਨ 2026 ਨੂੰ Security Patch KB5094126 ਰਿਲੀਜ਼ ਕੀਤਾ ਸੀ। ਇਸ ਤੋਂ ਬਾਅਦ ਹਜ਼ਾਰਾਂ Windows 11 ਯੂਜ਼ਰਸ ਨੂੰ Error Code 0x800f0922 ਮਿਲ ਰਿਹਾ ਹੈ।
Microsoft ਨੇ ਮੰਨਿਆ ਕਿ ਪੁਰਾਣੇ PC ਵਿੱਚ EFI Partition ਛੋਟੀ ਹੋਣ ਕਰਕੇ Update Fail ਹੋ ਰਿਹਾ ਹੈ। ਕੰਪਨੀ ਨੇ ਕਿਹਾ ਕਿ ਉਹ ਅਗਲੇ Patch ਵਿੱਚ Auto-Fix Tool ਭੇਜੇਗੀ। ਓਦੋਂ ਤੱਕ ਇਹ 3 ਸਟੈਪ ਫਾਲੋ ਕਰੋ।
ਮੇਰੇ ਨਾਲ ਕੀ ਹੋਇਆ?
ਸੱਚ ਦੱਸਾਂ ਦੋਸਤੋ, ਕੱਲ੍ਹ ਰਾਤ ਮੇਰੀ ਹਾਲਤ ਖਰਾਬ ਹੋ ਗਈ ਸੀ।
ਰਾਤ ਦੇ 11:15 ਵੱਜ ਗਏ ਸਨ। ਜਦੋਂ ਮੈਂ ਆਪਣਾ Deadline ਦਾ ਕੰਮ ਖਤਮ ਕਰਕੇ ਹਟਿਆ ਸੀ ਜੋ ਕਿ ਬਹੁਤ ਜ਼ਰੂਰੀ ਵੀ ਸੀ ਉਸ ਤੋਂ ਬਾਅਦ ਮੇਰੇ ਕੋਲ extra
ਟਾਈਮ ਸੀ ਤਾਂ ਸੋਚਿਆ ਚਲੋ Windows 11 ਦਾ Security Update ਲਗਾ ਲੈਂਦਾ ਹਾਂ।
ਉਸ ਤੋਂ ਬਾਅਦ ਮੈਂ ਵਿੰਡੋ ਨੂੰ ਡਾਊਨਲੋਡ ‘ਤੇ ਲਾ ਦਿੱਤਾ ਅਤੇ ਵਿੰਡੋ 100% ਡਾਊਨਲੋਡ ਵੀ ਹੋ ਗਈ, ਫਿਰ ਜਦੋਂ ਮੈਂ ਇਸ ਨੂੰ ਇੰਸਟਾਲ ਕਰਨਾ ਸ਼ੁਰੂ ਕੀਤਾ ਤਾਂ 99% ਤੱਕ ਵੀ ਹੋ ਗਿਆ ਸੀ।
ਅਤੇ ਫਿਰ ਆਇਆ ਉਹ ਪੁਰਾਣਾ ਡਰਾਉਣਾ ਮੈਸੇਜ: Updates Failed. Undoing Changes. Don’t turn off your computer 1 ਵਾਰ ਨਹੀਂ, 2 ਵਾਰ ਨਹੀਂ 3 ਵਾਰ PC ਆਪਣੇ ਆਪ Restart ਹੋਇਆ।
ਹਰ ਵਾਰ 20 ਮਿੰਟ ਬਰਬਾਦ ਅਤੇ ਇਸੇ ਪ੍ਰਕਿਰਿਆ ਨੂੰ ਕਰਦੇ-ਕਰਦੇ ਮੇਰੇ ਕੋਲ ਡੇਢ ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਸੀ। ਮੇਰਾ ਮੂਡ ਪੂਰਾ ਖਰਾਬ। ਕਿਉਂਕਿ ਕੋਈ ਵੀ ਇਨਸਾਨ ਸਾਰਾ ਦਿਨ ਕੰਮ ਕਰ ਕਰ ਕੇ ਜਦੋਂ ਥੱਕ ਜਾਂਦਾ ਹੈ।
ਅਤੇ ਉਸ ਤੋਂ ਬਾਅਦ ਆਪਣਾ ਕੰਮ ਖਤਮ ਕਰਨ ਬਾਰੇ ਸੋਚ ਰਿਹਾ ਹੁੰਦਾ ਹੈ। ਅਤੇ ਫਿਰ ਕੋਈ ਅਜਿਹੀ ਪ੍ਰਾਬਲਮ ਆ ਜਾਵੇ, ਜਿਸ ਬਾਰੇ ਆਪਣੇ ਨੂੰ ਉਮੀਦ ਨਾ ਹੋਵੇ। ਤਾਂ ਦਿਮਾਗ ਖਰਾਬ ਹੋਣਾ ਬਹੁਤ ਹੀ ਲਾਜ਼ਮੀ ਹੈ।
ਮੇਰੀ ਇਸ ਗੱਲ ਨਾਲ ਹਰ ਉਹ ਇਨਸਾਨ ਸਹਿਮਤ ਹੋਵੇਗਾ ਜਿਸ ਨਾਲ ਇਹ ਹੋ ਚੁੱਕਾ ਹੈ। ਸਾਰੀ ਰਾਤ ਟੈਂਸ਼ਨ ਵਿੱਚ ਰਿਹਾ ਕਿਉਂਕਿ ਮੈਨੂੰ ਲੱਗਿਆ ਕਿਤੇ Hard Disk ਹੀ ਨਾ ਉੱਡ ਗਈ ਹੋਵੇ। ਸਵੇਰੇ ਉੱਠ ਕੇ Twitter ਅਤੇ Microsoft Community ਚੈੱਕ ਕੀਤੀ ਤਾਂ ਪਤਾ ਲੱਗਾ ਮੈਂ ਇਕੱਲਾ ਨਹੀਂ ਹਾਂ। ਹਜ਼ਾਰਾਂ ਲੋਕ Error Code 0x800f0922 ਨਾਲ ਜੂਝ ਰਹੇ ਹਨ। ਕਿਸੇ ਦਾ ਕੰਮ ਰੁਕ ਗਿਆ, ਕਿਸੇ ਦੀ ਗੇਮ ਵਿਚਾਲੇ ਬੰਦ।
ਪਰ ਟੈਂਸ਼ਨ ਨਾ ਲਓ। ਮੈਂ 2 ਘੰਟੇ ਰਿਸਰਚ ਕੀਤੀ, AI Tools ਤੋਂ ਮਦਦ ਲਈ, ਅਤੇ ਬਿਨਾਂ 1 ਰੁਪਿਆ ਖਰਚ ਕੀਤੇ ਆਪਣਾ PC ਠੀਕ ਕਰ ਲਿਆ। ਅੱਜ ਉਹੀ ਪੂਰਾ ਤਰੀਕਾ ਸਟੈਪ-ਬਾਈ-ਸਟੈਪ ਦੱਸ ਰਿਹਾ ਹਾਂ।
ਇਹ Error 0x800f0922 ਆਉਂਦਾ ਕਿਉਂ ਹੈ?
ਜਦੋਂ ਮੈਂ Microsoft ਦੇ Official Support Page ‘ਤੇ ਗਿਆ 3 ਮੁੱਖ ਵਜ੍ਹਾ ਦੱਸੀਆਂ ਹਨ। ਮੈਂ ਵੀ ਆਪਣੇ PC ‘ਤੇ ਚੈੱਕ ਕੀਤਾ ਤਾਂ 2 ਵਜ੍ਹਾ ਮੇਰੇ ‘ਤੇ ਲਾਗੂ ਸਨ।
1.EFI System Partition ਵਿੱਚ ਜਗ੍ਹਾ ਘੱਟ ਹੋਣਾ
80% ਕੇਸ ਵਿੱਚ EFI System ਹੀ ਜ਼ਿੰਮੇਵਾਰ ਹੁੰਦਾ ਹੈ ਇਹ Windows ਦੇ ਅੰਦਰ ਲੁਕਿਆ ਹੋਇਆ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਹੈ ਜਿਸ ਨੂੰ EFI System Partition ਜਾਂ ESP ਕਹਿੰਦੇ ਹਨ। ਪੁਰਾਣੇ PC ਵਿੱਚ ਇਹ ਸਿਰਫ਼ 100MB ਦਾ ਬਣਦਾ ਸੀ।
Microsoft ਦੇ ਨਵੇਂ Security Updates ਨੂੰ ਇੰਸਟਾਲ ਹੋਣ ਲਈ ਘੱਟੋ-ਘੱਟ 15MB ਤੋਂ 30MB ਖਾਲੀ ਜਗ੍ਹਾ ਚਾਹੀਦੀ ਹੈ। ਅਤੇ ਜਦੋਂ ਮੈਂ ਆਪਣੇ PC ਵਿੱਚ ਚੈੱਕ ਕੀਤਾ ਤਾਂ ਸਿਰਫ਼ 8.4MB ਬਚੀ ਸੀ। ਕਾਰਨ?
5 ਸਾਲ ਵਿੱਚ ਜਮ੍ਹਾਂ ਹੋਏ ਪੁਰਾਣੇ Fonts, Language Pack ਅਤੇ Update ਦੀਆਂ ਫਾਲਤੂ Files। ਜਦੋਂ ਮੈਂ ਦੇਖਿਆ ਕਿ ਵਿੰਡੋ ਦੀ ਮੈਮੋਰੀ ਭਰ ਰਹੀ ਹੈ। ਤਦ ਮੈਂ ਆਪਣੇ ਆਪ ਨੂੰ ਕਿਹਾ ਕਿ? ਕਿਹਾ ਭਾਈ ਰਿਸਕ ਨਹੀਂ ਲਵਾਂਗੇ ਅਤੇ Update ਨੂੰ ਵਿਚਾਲੇ ਹੀ ਰੋਕ ਦਿੱਤਾ।
2.Windows Update Cache ਦਾ Corrupt ਹੋਣਾ
15% ਕੇਸ ਵਿੱਚ ਕਦੇ-ਕਦੇ ਨੈੱਟ ਸਲੋ ਹੋਣ ਨਾਲ ਜਾਂ ਲਾਈਟ ਚਲੀ ਜਾਣ ਨਾਲ ਹੁੰਦਾ ਹੈ ਜਿਸ ਵਿੱਚ Update ਦੀ ਫਾਈਲ ਵਿਚਾਲੇ ਰਹਿ ਜਾਂਦੀ ਹੈ। ਫਿਰ Windows ਉਸ ਨੂੰ ਪਛਾਣ ਨਹੀਂ ਪਾਉਂਦਾ ਅਤੇ Fail ਕਰ ਦਿੰਦਾ ਹੈ।
3.VPN, Proxy ਜਾਂ Firewall
5% ਕੇਸ ਇਹ ਵਾਲਾ ਮੇਰੇ ਨਾਲ ਨਹੀਂ ਸੀ, ਪਰ ਮੇਰੇ ਇੱਕ ਦੋਸਤ ਨਾਲ ਹੋਇਆ ਸੀ। ਉਹ WFH ਕਰਦਾ ਹੈ ਜਿਸ ਦਾ ਮਤਲਬ ਹੈ Work From Home ਅਤੇ ਉਸ ਦੀ Company ਦਾ VPN ਹਮੇਸ਼ਾ ਆਨ ਰਹਿੰਦਾ ਹੈ। ਅਤੇ ਜਦੋਂ ਉਹ ਆਪਣਾ VPN ਬੰਦ ਕਰਨਾ ਭੁੱਲ ਗਿਆ
ਅਤੇ ਬਿਨਾਂ Off ਕੀਤੇ security Files ਨੂੰ ਅਪਡੇਟ ਕਰਨਾ ਸ਼ੁਰੂ ਕਰ ਦਿੱਤਾ। ਤਦ Microsoft ਦੇ Server ਨੂੰ ਲੱਗਿਆ ਕਿ ਲੋਕੇਸ਼ਨ ਬਦਲ ਗਈ ਹੈ। ਤਾਂ ਉਸ ਨੇ Security ਦੇ ਕਾਰਨ Update ਬਲਾਕ ਕਰ ਦਿੱਤਾ। ਉਸ ਦੇ ਨਾਲ ਚੰਗੀ ਗੱਲ ਇਹ ਰਹੀ ਕਿ ਉਸ ਦਾ ਕੋਈ Data Loss ਨਹੀਂ ਹੋਇਆ। ਪਰ ਉਸ ਦੇ ਨਾਲ ਬੁਰਾ ਇਹ ਹੋਇਆ ਕਿ ਉਸ ਦਾ PC Restart Loop ਵਿੱਚ ਫਸ ਗਿਆ।
ਮੈਂ error 0x800f0922 ਨੂੰ AI ਦੀ ਮਦਦ ਨਾਲ ਕਿਵੇਂ ਠੀਕ ਕੀਤਾ?3 ਸਟੈਪ ਵਿੱਚ
ਮੈਂ ਕੋਈ Tech Expert ਤਾਂ ਨਹੀਂ ਹਾਂ। ਪਰ ChatGPT ਅਤੇ Microsoft Copilot ਤੋਂ ਪੁੱਛ-ਪੁੱਛ ਕੇ ਮੈਂ ਇਹ 3 ਸਟੈਪ ਫਾਲੋ ਕੀਤੇ। ਅਤੇ ਹਾਂ, ਮੇਰੇ PC ‘ਤੇ ਇਹ 100% ਕੰਮ ਕਰ ਗਿਆ।
Step 1: error 0x800f0922 fix ਕਰਨ ਲਈ Cache Reset ਕਰੋ
ਇਹ ਸਟੈਪ 90% ਲੋਕਾਂ ਦਾ ਕੰਮ ਕਰ ਦੇਵੇਗਾ। ਇਸ ਨਾਲ Update ਦੀਆਂ ਖਰਾਬ ਫਾਈਲਾਂ ਡਿਲੀਟ ਹੋ ਜਾਣਗੀਆਂ ਅਤੇ Windows ਨਵੇਂ ਸਿਰੇ ਤੋਂ ਸ਼ੁਰੂ ਹੋਵੇਗਾ। Keyboard ‘ਤੇ Windows Key ਦਬਾਓ ਅਤੇ CMD ਟਾਈਪ ਕਰੋ Command Prompt ‘ਤੇ Right Click ਕਰੋ
ਅਤੇ Run as Administrator ਚੁਣੋ ਹੁਣ ਹੇਠਾਂ ਦਿੱਤਾ ਹੋਇਆ ਪੂਰਾ Code Block ਇਕੱਠਾ Copy ਕਰੋ, CMD ਵਿੱਚ Ctrl + V ਕਰਕੇ Paste ਕਰ ਦਿਓ ਅਤੇ Enter ਦਬਾ ਦਿਓ:
net stop wuauserv
net stop cryptSvc
net stop bits
net stop msiserver
ren C:\Windows\SoftwareDistribution SoftwareDistribution.old
ren C:\Windows\System32\catroot2 Catroot2.old
net start wuauserv
net start cryptSvc
net start bits
net start msiserver
ਇਸ ਨਾਲ ਹੋਵੇਗਾ ਕੀ?
ਇਸ ਨਾਲ ਹੋਵੇਗਾ ਇਹ ਕਿ ਪਹਿਲੀਆਂ 4 ਲਾਈਨਾਂ Update Service ਨੂੰ ਬੰਦ ਕਰ ਦੇਣਗੀਆਂ। ਵਿਚਕਾਰ ਦੀਆਂ 2 ਲਾਈਨਾਂ ਖਰਾਬ Cache ਦਾ ਨਾਮ
ਬਦਲ ਦੇਣਗੀਆਂ। ਆਖਰੀ 4 ਲਾਈਨਾਂ Service ਫਿਰ ਤੋਂ ਚਾਲੂ ਕਰ ਦੇਣਗੀਆਂ। ਜਦੋਂ ਮੈਂ ਇਸ ਨੂੰ ਆਪਣੇ ਪੀਸੀ ‘ਤੇ ਅਪਲਾਈ ਕੀਤਾ ਤਾਂ Update ਦੁਬਾਰਾ ਡਾਊਨਲੋਡ ਹੋਣਾ ਸ਼ੁਰੂ ਹੋ ਗਿਆ।
Step 2: .NET Framework ਨੂੰ Repair ਕਰੋ
ਜੇ Step 1 ਨਾਲ ਨਹੀਂ ਹੋਇਆ ਤਾਂ .NET Framework ਵਿੱਚ ਦਿੱਕਤ ਹੋ ਸਕਦੀ ਹੈ। Windows ਦੇ ਕਈ Update ਇਸੇ ‘ਤੇ ਚੱਲਦੇ ਹਨ। Win + R ਦਬਾਓ। Box ਵਿੱਚ optionalfeatures.exe ਲਿਖੋ
ਅਤੇ Enter List ਵਿੱਚ .NET Framework 3.5 ਅਤੇ .NET Framework 4.8 Advanced Services ਮਿਲਣਗੇ ਦੋਹਾਂ ਦੇ ਸਾਹਮਣੇ ਤੋਂ ਟਿੱਕ ਹਟਾ ਦਿਓ > OK > PC Restart Restart ਦੇ ਬਾਅਦ ਫਿਰ ਇਸੇ ਜਗ੍ਹਾ ਆਓ ਅਤੇ ਦੋਹਾਂ ‘ਤੇ ਵਾਪਸ ਟਿੱਕ ਲਗਾ ਦਿਓ > OK > Restart ਇਹ Process .NET ਨੂੰ ਨਵੇਂ ਸਿਰੇ ਤੋਂ ਇੰਸਟਾਲ ਕਰ ਦਿੰਦਾ ਹੈ। ਮੇਰੇ ਕਾਲਜ ਦੇ ਇੱਕ ਦੋਸਤ ਦਾ ਇਸੇ ਨਾਲ ਠੀਕ ਹੋਇਆ।
Step 3: VPN ਅਤੇ Internet Connection Check ਕਰੋ
ਜਿਵੇਂ ਦੱਸਿਆ, ਜੇ ਤੁਸੀਂ Nord VPN, Express VPN ਜਾਂ Office VPN use ਕਰਦੇ ਹੋ ਤਾਂ Update ਤੋਂ ਪਹਿਲਾਂ ਉਸ ਨੂੰ Disconnect ਕਰ ਦਿਓ। ਕਿਵੇਂ? Taskbar ਵਿੱਚ VPN ਦਾ Icon ਹੋਵੇਗਾ, ਉਸ ‘ਤੇ Right Click > Disconnect. ਨਾਲ ਹੀ ਇਹ ਵੀ ਚੈੱਕ ਕਰ ਲਓ ਕਿ WiFi Stable ਹੈ।
Update ਦੇ ਵਿਚਾਲੇ ਨੈੱਟ ਗਿਆ ਤਾਂ ਫਿਰ ਤੋਂ Error ਆਵੇਗਾ। ਮੇਰਾ Bonus Pro Tip: EFI Partition ਵਿੱਚ ਜਗ੍ਹਾ ਕਿਵੇਂ ਵਧਾਈਏ
Step 1-3 ਦੇ ਬਾਅਦ ਵੀ ਨਾ ਹੋਵੇ ਤਾਂ 99% Chance ਹੈ EFI Partition full ਹੈ। ਇਸ ਨੂੰ ਵਧਾਉਣਾ ਥੋੜ੍ਹਾ Technical ਹੈ। ਮੈਂ ਕੀ ਕੀਤਾ? ਸਭ ਤੋਂ ਪਹਿਲਾਂ Disk Cleanup ਚਲਾਇਆ।
Windows Search > Disk Cleanup > Clean System Files > Windows Update Cleanup ਨੂੰ Select ਕਰਕੇ 1.8GB ਸਾਫ਼ ਕੀਤਾ। ਉਸ ਤੋਂ ਬਾਅਦ ਮੈਂ Language Pack ਹਟਾਏ ਜੋ ਮੈਂ use ਨਹੀਂ ਕਰਦਾ ਸੀ।
Settings > Time & Language > Language & Region ਵਿੱਚ ਜਾ ਕੇ ਐਕਸਟਰਾ Language ਹਟਾ ਦਿੱਤੀ। ਇਸ ਨਾਲ ਮੇਰੀ EFI Partition
ਵਿੱਚ 20MB ਹੋਰ ਖਾਲੀ ਹੋ ਗਈ। ਅਤੇ Update ਲੱਗ ਗਿਆ। Note: Partition Size ਵਧਾਉਣਾ Risky ਹੈ। ਜੇ ਸਮਝ ਨਾ ਆਵੇ ਤਾਂ ਕਿਸੇ ਜਾਣਕਾਰ ਤੋਂ ਕਰਵਾਉਣਾ।
Microsoft ਦਾ Official Statement ਕੀ ਹੈ?
Microsoft ਨੇ 2026 ਨੂੰ ਆਪਣੇ Q&A Forum ‘ਤੇ ਮੰਨਿਆ ਕਿ “ਪੁਰਾਣੇ ਡਿਵਾਈਸ ਵਿੱਚ EFI Partition ਛੋਟੀ ਹੋਣ ਦੇ ਕਾਰਨ ਇਹ Error ਆ ਰਿਹਾ ਹੈ”। ਕੰਪਨੀ ਕਹਿ ਰਹੀ ਹੈ ਕਿ ਉਹ ਅਗਲੇ Patch ਵਿੱਚ ਇੱਕ Auto-Fix ਟੂਲ ਭੇਜੇਗੀ ਜੋ ਖੁਦ ਹੀ ਪੁਰਾਣੀਆਂ ਫਾਈਲਾਂ ਹਟਾ ਦੇਵੇਗਾ। ਓਦੋਂ ਤੱਕ ਲਈ ਉਹਨਾਂ ਨੇ Windows
Update Troubleshooter use ਕਰਨ ਨੂੰ ਕਿਹਾ ਹੈ। ਤੁਸੀਂ ਇਸ ਨੂੰ ਇੱਥੇ ਪਾ ਸਕਦੇ ਹੋ:
Settings > System > Troubleshoot > Other troubleshooters > Windows Update > Run
Official Link:
Microsoft Support
ਮੇਰਾ ਆਪਣਾ ਅਨੁਭਵ?
ਘਬਰਾਉਣ ਦੀ ਲੋੜ ਨਹੀਂ ਹੈ
ਦੋਸਤੋ, 0x800f0922 ਸੁਣਨ ਵਿੱਚ ਖਤਰਨਾਕ ਲੱਗਦਾ ਹੈ ਪਰ ਇਹ ਅਸਲ ਵਿੱਚ Windows ਦਾ “Safety Feature” ਹੈ। ਖਰਾਬ Update ਨੂੰ
ਜ਼ਬਰਦਸਤੀ ਲਗਾਉਣ ਨਾਲ PC Crash ਹੋ ਸਕਦਾ ਸੀ। ਮੇਰੇ ਉੱਪਰ ਦੱਸੇ 3 ਸਟੈਪ ਨਾਲ ਮੇਰਾ Update ਸਵੇਰੇ 10 ਵਜੇ ਤੱਕ ਪੂਰਾ ਹੋ ਗਿਆ।
PC ਦੀ Speed ਵੀ ਪਹਿਲਾਂ ਵਰਗੀ ਹੋ ਗਈ। ਹੁਣ ਤੁਹਾਡੀ ਵਾਰੀ:
ਕੀ ਤੁਹਾਨੂੰ ਵੀ ਇਹ Error ਆਇਆ ਹੈ? ਤੁਸੀਂ ਇਸ ਨੂੰ ਕਿਵੇਂ ਠੀਕ ਕੀਤਾ? ਹੇਠਾਂ Comment ਵਿੱਚ ਜ਼ਰੂਰ ਦੱਸਣਾ। ਅਤੇ ਜੇ ਕੋਈ ਸਟੈਪ ਵਿੱਚ ਦਿੱਕਤ ਆਵੇ ਤਾਂ ਮੈਂ ਖੁਦ Reply ਕਰਾਂਗਾ। ਜੇ ਇਹ Guide ਕੰਮ ਆਈ ਹੋਵੇ ਤਾਂ ਇਸ ਨੂੰ Share ਕਰਨਾ ਨਾ ਭੁੱਲਣਾ। ਕਿਸੇ ਦੇ 2 ਘੰਟੇ ਬਚ ਜਾਣਗੇ।
